Pradeep Manawat
Sandeep Rathod
Main News Page (1)
Jhalkari Bai
DrSuryaDhanavath
Introduction
Freedom Fighter
Guest Book
Mein Bhi Kaain Kehno Chha
Goaar Darpan
Goaar Forum
What Do You Think?
Special Mail
Gor History
Dr. Tanaji Rathod
Pradeep Ramavath-1
Goaar Goshti
Religious Persons
Political Persons
Social Reformers
Organisations
Goaar Chetna
Goaar Ratan
Gypsy-Banjara
Sportsmen
Goaar History
Goaar Writers
Attn: Researchers
About Us
 

Why elite and rich people from our community don't do pay back to our community?


Writer of this article Sandeep Rathod is Computer Engineer from Maharashtra, India. He is strong supporter of Gor Social Reforming Movement named "Gor Sikwadi".

Jai Sevalal Bhiya!

Thank you very much for asking this question, that "why elite and rich people from our community don't do pay back to community".

"98% people from our community still lives back in Tandas, only 2% people live in cities".

So here is the problem, there should be a gradual development in a person or in any community to come to a maturity level which is not there in our people.

We have some so called rich & elite people in our community, who are considering themselves very much advanced than other people from back in Tandas, these so called people don't have to do anything for our community or for any other things, they are very much busy in their own world to earn more and more money.

The root cause is:
Other communities have developed gradually over the period of time with some thought process so they have some maturity and a moral responsibility to do something for community.
Problem with our community is suddenly few people became rich & elite....
1. In the name of reservation a normal clark became officer though he didn't deserve it.
2. In the name of community vote bank a local politician became mainstream leader, though he didn't deserve it.
3. In the name of community few people became "Educationalist"/ "Sanstha Chalak" and started to earn lots and lots of illegal money from schools and colleges, in reality these Sansthachalak's even don't deserve to become even a simple teacher.
4. In the name of reservation few people became officers, rather than becoming a role model for students in Tandas, these officers became very much busy in earning black money, sometimes it is a shame to say someone that these officers are belonging from our community.
5. Few teacher, police, advocate, engineer, doctor and some government/private sector servants became self proclaimed elite members of a backward community.

Also, main culprits are first generation people who came directly from Tandas to cities, who didn't give community development learning to their kids on how to become a son and daughter of a community, even these first generation people couldn't do much to motivate someone back in Tandas.

Second generation is a result of immature, illegitimate and unplanned thought process of first generation, it is not there in second generations blood to do something for people back in Tandas.
So now you can imagine what to expect from third and fourth generation people......
& what to expect from elite members of a backward community.....

Being an elite member of our community can we ask this question to ourselves that what I have done so far for my community & my people......
& if at all I have done something then is that much enough or still I need to do something more.....
Also, please enlighten to everyone of us what you have done so far ?
Some people think that I will keep my good work doing and I don't want to showcase what I am doing, I don't want credit and I just want work to be done......
But I would say fortunately or unfortunately, you like it or you don't liked it, truth is you have already born in Gor Banjara community..... so please let people know what good things you have done so far so that others can also walk on your foot-steps, please do not be selfish for a good cause......
many educated people are still illiterate and don't know the various ways to do pay back to community, be it money, knowledge, time or any other possible things......
So the work you have done so far could be a road map for others, so please do not hesitate to share it......
- Sandip Rathod (Bhukiya- Khetawat), NRI, USA.

Updated on February 27, 2017--------------------------------------------

ਗੋਆਰ ਭਾਈਚਾਰੇ ਦੇ ਮਹਾਨ ਸੰਤ
ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ


--ਕਮਲ ਧਰਮਸੋਤ
ਭਾਰਤ ਦੇਸ਼ ਵਿਚ ਸੰਤਾਂ ਦੀ ਹੋਂਦ ਦੇ ਕਾਰਨ ਹੀ ਦੇਸ਼ ਦੀ ਜਨਤਾ ਸਿੱਧੀ ਅਤੇ ਸਰਲ ਖੜ੍ਹੀ ਹੈ। ਮਤਲਬ ਇਹ ਕਿ ਸਮਾਜ ਦਾ ਪ੍ਰਬੰਧ ਚੱਲ ਰਿਹਾ ਹੈ। ਸੰਤਾਂ ਦੇ ਮਹਾਨ ਸੱਚੇ ਕਰਮਾਂ ਦੇ ਕਾਰਨ ਅਤੇ ਸੁੱਚੇ ਵਿਚਾਰਾਂ ਦੇ ਕਾਰਨ ਹੀ, ਹੁਣ ਤੱਕ ਜਨਤਾ ਦਾ ਪਤਨ ਨਹੀਂ ਹੋਇਆ। ਦੇਸ਼ ਵਿਚ ਅਨੇਕਾਂ ਬੁਰਾਈਆਂ ਫੈਲੀਆਂ ਹੋਈਆਂ ਹਨ। ਲੋਕ ਬੁਰੇ ਕੰਮ ਕਰ ਰਹੇ ਹਨ। ਸਚਾਈ ਤਾਂ ਇਹ ਹੈ ਕਿ ਇਨ੍ਹਾਂ ਬੁਰੇ ਕੰਮਾਂ ਦੀ ਕੋਈ ਹੱਦ ਨਹੀਂ ਰਹੀ। ਫਿਰ ਵੀ ਸੰਤਾਂ ਦੇ ਸੱਚੇ ਕਰਮਾਂ ਦੇ ਕਾਰਨ ਹੀ ਵਿਸ਼ਵ ਦੀ ਜ਼ਿਆਦਾ ਹਾਨੀ ਨਹੀਂ ਹੋਈ ਹੈ। ਅਜੇ ਵੀ ਦੁਨੀਆ ਮਜ਼ਬੂਤੀ ਦੇ ਬਿਨਾਂ ਡਗਮਗਾ ਰਹੀ ਹੈ, ਕਿਉਂਕਿ ਸੰਤਾਂ ਨੇ ਹਰੇਕ ਸਮਾਜ ਵਿਚ ਬਰਾਬਰਤਾ, ਨਿਆਂ, ਪ੍ਰੇਮ, ਸੇਵਾ ਅਤੇ ਤਿਆਗ ਦੀ ਭਾਵਨਾ, ਆਪਸੀ ਮੇਲ, ਸ਼ਿਸ਼ਟਾਚਾਰ, ਸਹਿਯੋਗ ਦੀ ਭਾਵਨਾ, ਦਾਨਸ਼ੀਲਤਾ, ਨੈਤਿਕਤਾ, ਸਾਫ ਸਫਾਈ, ਸਿਹਤ ਆਦਿ ਦੇ ਬਾਰੇ ਵਿਚ ਸਮਾਜ ਨੂੰ ਮੌਲਿਕ ਵਿਚਾਰ ਅਤੇ ਵਿਹਾਰ ਮੁਹੱਈਆ ਕੀਤੇ ਹਨ।

ਇਨ੍ਹਾਂ ਮਹਾਨ ਸੰਤਾਂ ਵਿਚ ਨਾਮਦੇਵ, ਤੁਕਾਰਾਮ, ਕਬੀਰ, ਰਹੀਮ, ਦਾਦੂ ਅਤੇ ਕਈ ਹੋਰ ਮਾਨਵਤਾਵਾਦੀ ਸੰਤ ਭਾਰਤ ਦੀ ਪਵਿੱਤਰ ਧਰਤੀ ਉਤੇ ਪ੍ਰਗਟ ਹੋਏ। ਇਨ੍ਹਾਂ ਮਹਾਨ ਸੰਤਾਂ ਦੀ ਲੜੀ ਵਿਚ ਗੋਆਰ ਸਮਾਜ (ਜੋ ਕਿ ਬਾਜ਼ੀਗਰ ਅਤੇ ਵਣਜਾਰਾ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ) ਦੇ ਸੰਤ ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਦੀ ਵੀ ਗਿਣਤੀ ਹੁੰਦੀ ਹੈ।

ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਅਠਾਰਵੀਂ ਸਦੀ ਦੇ ਮਹਾਨ ਸੰਤ ਗਿਣੇ ਗਏ ਹਨ। ਉਨ੍ਹਾਂ ਦਾ ਜਨਮ 15 ਫਰਵਰੀ 1739 ਈਸਵੀ ਦਾ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਸਥਾਨ ਸੇਵਾਗੜ੍ਹ, ਨੇੜੇ ਚਾਰਲੋਪੱਲੀ, ਵਾਇਆ ਗੋਲਾਲਾ ਡੋਡੀ ਕਰਾਸਿੰਗ, ਗੂਟੀ-ਗੁੰਤਕਾਲ ਰੋਡ, ਗੂਟੀ ਤਹਿਸੀਲ, ਅਨੰਤਪੁਰ ਜ਼ਿਲ੍ਹਾ, ਆਂਧਰਾ ਪ੍ਰਦੇਸ਼ ਮੰਨਿਆ ਜਾਂਦਾ ਹੈ।

ਉਨ੍ਹਾਂ ਦੇ ਪਿਤਾ ਜੀ ਦਾ ਨਾਮ ਭੀਮਾ ਨਾਇਕ ਅਤੇ ਮਾਤਾ ਜੀ ਦਾ ਨਾਮ ਧਰਮਣੀ ਸੀ। ਉਨ੍ਹਾਂ ਦੇ ਤਿੰਨ ਭਰਾ ਸਨ- ਬੱਦੂ, ਹੱਪਾ ਅਤੇ ਭਾਨਾ।
ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਗੋਆਰ ਵੰਸ਼ ਦੇ ਭੂਕੀਆ ਗੋਤ ਵਿਚ ਜਨਮੇ ਸਨ। ਜਿਵੇਂ ਕਿ ਸਭ ਜਾਣਦੇ ਹਨ ਕਿ ਭੀਕਾ ਤੋਂ ਭੂਕੀਆ, ਕਰਮਸੀ ਤੋਂ ਮੁਛਾਲ ਅਤੇ ਧਰਮਸੀ ਤੋਂ ਧਰਮਸੋਤ ਗੋਤ ਸ਼ੁਰੂ ਹੋਏ ਹਨ। ਭੀਕਾ, ਕਰਮਸੀ ਅਤੇ ਧਰਮਸੀ ਤਿੰਨੋਂ ਭਰਾ ਸਨ।
ਸ੍ਰੀ ਗੁਰੂ ਸੇਵਾਲਾਲ ਜੀ ਆਪਣੇ ਪਿਤਾ ਜੀ ਦੀ ਸਭ ਤੋਂ ਵੱਡੀ ਸੰਤਾਨ ਸਨ। ਬਚਪਨ ਤੋਂ ਹੀ ਨਿਰਮੋਹ ਅਤੇ ਵਿਰਕਤ ਸੁਭਾਅ ਦੇ ਸਨ। ਨਿਰਅੱਖਰ, ਨਿਰਧਨ, ਘੁਮੱਕੜ, ਮਿਹਨਤੀ ਅਤੇ ਇਮਾਨਦਾਰ ਗੋਆਰ ਸਮਾਜ ਵਿਚ ਜਨਮ ਲੈਣ ਦੇ ਕਾਰਨ ਅਤੇ ਆਪਣੇ ਗੋਆਰ ਸਮਾਜ ਦੀ ਬੁਰੀ ਹਾਲਤ ਦੇਖ ਕੇ, ਉਨ੍ਹਾਂ ਨੇ ਸ਼ਾਦੀ ਨਾ ਕਰਵਾ ਕੇ, ਗੋਆਰ ਸਮਾਜ ਨੂੰ ਜਗਾਉਣ ਦਾ ਅਤੇ ਸੇਵਾ ਕਰਨ ਦਾ ਮਨ ਬਣਾ ਲਿਆ। ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੇ ਲਈ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਪੂਰਾ ਜੀਵਨ ਸ਼ਾਦੀ ਨਹੀਂ ਕਰਵਾਈ। ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਬਹੁਤ ਸਮੇਂ ਤੱਕ ਜ਼ਿੰਦਾ ਵੀ ਨਹੀਂ ਰਹੇ। 2 ਜਨਵਰੀ, 1773 ਈਸਵੀ ਨੂੰ ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਨੇ ਸਮਾਧੀ ਲਈ। ਉਹ ਕੇਵਲ 33 ਸਾਲ, 10 ਮਹੀਨੇ ਅਤੇ 16 ਦਿਨ ਜੀਵਤ ਰਹੇ।
ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਦੇ ਜਨਮ ਬਾਰੇ ਜੋ ਕਥਾ ਗੋਆਰ ਭਾਈਚਾਰੇ ਵਿਚ ਪ੍ਰਚੱਲਿਤ ਹੈ, ਉਹ ਇੰਝ ਹੈ: ਉਨ੍ਹਾਂ ਦੀ ਮਾਤਾ ਧਰਮਨੀ ਨੂੰ, ਵਿਆਹ ਤੋਂ 9-10 ਸਾਲ ਬਾਅਦ ਵੀ ਕੋਈ ਔਲਾਦ ਪੈਦਾ ਨਹੀਂ ਸੀ ਹੋਈ। ਉਨ੍ਹਾਂ ਦੇ ਪਿਤਾ ਭੀਮਾ ਨਾਇਕ ਜੀ ਨੇ ਜਗਦੰਬਾ ਮਾਤਾ ਦੀ ਭਗਤੀ ਕੀਤੀ। ਇਸ ਭਗਤੀ ਤੋਂ ਖੁਸ਼ ਹੋ ਕੇ ਜਗਦੰਬਾ ਮਾਤਾ ਪ੍ਰਸੰਨ ਹੋ ਗਈ। ਜਗਦੰਬਾ ਮਾਤਾ ਜੀ ਦੇ ਆਸ਼ੀਰਵਾਦ ਤੋਂ ਬਾਅਦ ਮਾਤਾ ਧਰਮਨੀ ਗਰਭਵਤੀ ਹੋ ਗਈ ਅਤੇ ਪੁੱਤਰ ਦੇ ਰੂਪ ਵਿਚ ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਨੂੰ ਜਨਮ ਦਿੱਤਾ।

ਸੇਵਾਲਾਲ ਜੀ ਵਪਾਰ ਦੇ ਲਈ ਦੇਸ਼ ਭਰ ਵਿਚ ਘੁੰਮਦੇ ਰਹੇ। ਇਕ ਦਿਨ ਹੈਦਰਾਬਾਦ ਦੇ ਨਿਜਾਮ ਸਟੇਟ ਦੇ ਜੰਗਲ ਵਿਚ ਵੜ ਕੇ ਸੇਵਾਲਾਲ ਜੀ ਦੀਆਂ ਗਊਆਂ ਨੇ ਘਾਹ ਅਤੇ ਹੋਰ ਬੂਟਿਆਂ ਦਾ ਨਾਸ਼ ਕਰ ਦਿੱਤਾ। ਹੈਦਰਾਬਾਦ ਦੇ ਨਿਜਾਮ ਨੂੰ ਜਦੋਂ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਵਿਚ ਆ ਗਏ। ਉਨ੍ਹਾਂ ਨੇ ਸੇਵਾਲਾਲ ਜੀ ਨੂੰ ਸਬਕ ਸਿਖਾਉਣ ਲਈ, ਮਿਠਾਈ ਦੀ ਪਿਟਾਰੀ ਵਿਚ ਜ਼ਹਿਰ ਪਾ ਕੇ ਸੇਵਾਲਾਲ ਜੀ ਦੇ ਟਾਂਡੇ ਵਿਚ ਭੇਜ ਦਿੱਤੀ। ਇਹ ਗੱਲ ਸੇਵਾਲਾਲ ਜੀ ਨੂੰ ਪਤਾ ਲੱਗਣ ਉਤੇ ਉਨ੍ਹਾਂ ਨੇ ਜਦਗੰਬਾ ਮਾਤਾ ਜੀ ਦੀ ਅਰਾਧਨਾ ਕੀਤੀ ਅਤੇ ਉਸ ਜ਼ਹਿਰ ਵਾਲੀ ਮਿਠਾਈ ਦੀ ਪਿਟਾਰੀ ਵਿਚ ਦੇਵੀ ਮਾਂ ਦਾ ਪ੍ਰਸ਼ਾਦ ਮਿਲਾ ਕੇ ਸਭ ਗੋਆਰ ਭਾਈਚਾਰੇ ਨੂੰ ਖੁਆ ਦਿੱਤੀ। ਜ਼ਹਿਰ ਵਾਲੀ ਮਿਠਾਈ ਖਾਣ ਤੋਂ ਬਾਅਦ ਗੋਆਰ ਭਾਈਚਾਰੇ ਨੂੰ ਕੁਝ ਨਹੀਂ ਹੋਇਆ। ਭਾਈਚਾਰੇ ਦੇ ਸਭ ਮੈਂਬਰ ਸਹੀ ਸਲਾਮਤ ਸਨ। ਇਸ ਕੌਤਕ ਬਾਰੇ ਸੁਣ ਕੇ ਨਿਜ਼ਾਮ ਦੇ ਬਾਦਸ਼ਾਹ ਹੈਰਾਨ ਰਹਿ ਗਏ ਅਤੇ ਅੰਦਰੋਂ ਡਰ ਵੀ ਗਏ ਕਿ ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਕੋਈ ਰੱਬੀ ਕਹਿਰ ਨਾ ਵਰਤਾ ਦੇਣ। ਨਿਜ਼ਾਮ ਸਟੇਟ ਦੇ ਬਾਦਸ਼ਾਹ ਨੇ ਦਰਬਾਰ ਵਿਚ ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਨੂੰ ਮੁਲਾਕਾਤ ਲਈ ਬੁਲਾਇਆ। ਸ੍ਰੀ ਗੁਰੂ ਸੇਵਾ ਲਾਲ ਜੀ ਮਹਾਰਾਜ ਘੋੜੇ ਉਪਰ ਸਵਾਰ ਹੋ ਕੇ ਬਾਦਸ਼ਾਹ ਨੂੰ ਮਿਲਣ ਲਈ ਦਰਬਾਰ ਵਿਚ ਗਏ। ਤਦ ਬਾਦਸ਼ਾਹ ਨੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਨਿਜ਼ਾਮ ਸਟੇਟ ਦੇ ਜੰਗਲ ਵਿਚ ਸੇਵਾਲਾਲ ਜੀ ਦੀਆਂ ਗਊਆਂ ਅਤੇ ਬੈਲਾਂ ਨੂੰ ਘਾਹ ਚੁਗਣ ਦੀ ਇਜਾਜ਼ਤ ਦੇ ਦਿੱਤੀ।

ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਮੱਧ ਪ੍ਰਦੇਸ਼ ਦੇ ਮਾਲਵਾ ਪ੍ਰਾਂਤ ਤੋਂ ਹੁੰਦੇ ਹੋਏ ਦਿੱਲੀ ਵੱਲ ਵਪਾਰ ਕਰਨ ਲਈ ਨਿਕਲ ਪਏ। ਉਸ ਵਕਤ ਦਿੱਲੀ ਵਿਚ ਅੰਗਰੇਜ਼ਾਂ ਦਾ ਰਾਜ ਸੀ। ਅੰਗਰੇਜ਼ਾਂ ਦੇ ਕਰਮਚਾਰੀਆਂ ਨੇ ਸੇਵਾਲਾਲ ਜੀ ਤੋਂ ਟੈਕਸ ਮੰਗਿਆ ਅਤੇ ਸੇਵਾਲਾਲ ਜੀ ਨੇ ਨਾਂਹ ਕਰ ਦਿੱਤੀ। ਵਪਾਰ ਕਰਦੇ ਕਰਦੇ ਅੰਤ ਵਿਚ ਉਨ੍ਹਾਂ ਨੇ ਰੂਈਗੜ੍ਹ, ਜ਼ਿਲ੍ਹਾ ਯਵਤਮਾਲ, ਮਹਾਰਾਸ਼ਟਰ ਵਿਚ ਆ ਕੇ ਆਪਣੀ ਬਸਤੀ ਵਸਾਈ। ਇੱਥੇ ਹੀ 2 ਜਨਵਰੀ, 1773 ਨੂੰ ਉਨ੍ਹਾਂ ਨੇ ਸਮਾਧੀ ਲਈ। ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਪੋਹਰਾਦੇਵੀ ਵਿਚ ਇਕ ਇਮਲੀ ਦਾ ਪੌਦਾ ਲਗਾਇਆ ਅਤੇ ਆਪਣੇ ਸ਼ਰਧਾਲੂਆਂ ਨੂੰ ਕਿਹਾ ਸੀ ਕਿ ਇਸੇ ਇਮਲੀ ਦੇ ਪੌਦੇ ਹੇਠਾਂ ਮੇਰੀ ਸਮਾਧੀ ਬਣਾਈ ਜਾਵੇ। ਇਸੇ ਕਾਰਨ ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਦੀ ਮ੍ਰਿਤਕ ਦੇਹ ਨੂੰ ਰੂਈਗੜ੍ਹ ਤੋਂ ਪੋਹਰਾਦੇਵੀ ਲਿਆਂਦਾ ਗਿਆ। ਪੋਹਰਾਦੇਵੀ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਕੇ ਸਮਾਧੀ ਬਣਾਈ ਗਈ।

ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਸਦਗੁਣੀ, ਤਿਆਗੀ ਅਤੇ ਸੇਵਾਭਾਵੀ ਮਹਾਪੁਰਸ਼ ਸਨ। ਸਮਾਜ ਅਤੇ ਦੇਸ਼ ਦੀ ਸੇਵਾ ਵਿਚ ਕਿਸੇ ਪ੍ਰਕਾਰ ਦਾ ਵਿਘਨ ਜਾਂ ਰੁਕਾਵਟ ਨਾ ਪਵੇ, ਇਸੇ ਕਾਰਨ ਉਨ੍ਹਾਂ ਨੇ ਆਜੀਵਨ ਬ੍ਰਹਮਚਾਰੀ ਰਹਿਣ ਦੀ ਪ੍ਰਤਿੱਗਿਆ ਕੀਤੀ। ਸ੍ਰੀ ਗੁਰੂ ਸੇਵਾ ਲਾਲ ਜੀ ਮਹਾਰਾਜ ਆਪਣੇ ਇਸ ਫੈਸਲੇ ਦੇ ਹੱਕ ਵਿਚ ਦਲੀਲ ਦਿੰਦੇ ਸਨ ਕਿ ਸਾਰੇ ਲੋਕ ਮੈਨੂੰ 'ਸੇਵਾ ਭਾਇਆ' (ਸੇਵਾ ਭਾਈ) ਕਹਿੰਦੇ ਹਨ, ਮੈਂ ਸ਼ਾਦੀ ਕੀਹਦੇ ਨਾਲ ਕਰਾਂ। ਅਜਿਹੀ ਦਲੀਲ ਦੇ ਕੇ ਉਹ ਵਿਆਹ ਕਰਵਾਉਣ ਦੀ ਜ਼ਿੰਮੇਵਾਰੀ ਤੋਂ ਬਚੇ ਰਹੇ। ਸ਼ਾਦੀਸ਼ੁਦਾ ਮਰਦ, ਪਤਨੀ ਅਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਦੇ ਕਾਰਨ, ਸਮਾਜ ਅਤੇ ਦੇਸ਼ ਦੀ ਸੇਵਾ ਚੰਗੀ ਤਰ੍ਹਾਂ ਨਹੀਂ ਕਰ ਸਕਦਾ। ਇਹ ਗੱਲ ਬ੍ਰਹਮਚਾਰੀ ਸੇਵਾਲਾਲ ਜੀ ਮਹਾਰਾਜ ਚੰਗੀ ਤਰ੍ਹਾਂ ਜਾਣਦੇ ਸਨ।ਇਸੇ ਕਾਰਨ ਜੀਵਨ ਭਰ ਸੇਵਾ ਲਾਲ ਜੀ ਨੇ ਸ਼ਾਦੀ ਨਹੀਂ ਕਰਵਾਈ। ਅਜਿਹੀ ਭੀਸ਼ਮ ਪ੍ਰਤਿੱਗਿਆ ਮਹਾਨ, ਤਿਆਗੀ, ਵਿਚਾਰਾਂ ਨੂੰ ਪ੍ਰਣਾਏ ਹੋਏ ਦੂਰਦਰਸ਼ੀ ਅਤੇ ਸਮਾਜ ਸੇਵਾ ਨੂੰ ਸਮਰਪਿਤ ਕੋਈ ਦੇਸ਼ ਸੁਧਾਰਕ ਹੀ ਕਰ ਸਕਦਾ ਹੈ।

ਸ੍ਰੀ ਗੁਰੂ ਸੇਵਾਲਾਲ ਜੀ ਨੇ ਆਪਣੀ ਗੋਆਰ ਬੋਲੀ ਵਿਚ ਗੋਆਰ ਭਾਈਚਾਰੇ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਸੀ:
"ਮਾਰੀ ਸਿਖਵਾੜੀ ਪਰ ਧਿਆਨ ਦੇਜੋ,
ਜਾਣਜੋ, ਛਾਣਜੋ ਪਾਛੈਂ ਮਾਣਜੋ।''
ਉਨ੍ਹਾਂ ਦੇ ਕਹਿਣ ਦਾ ਭਾਵ ਅਰਥ ਇਹ ਸੀ ਕਿ ਮੇਰੇ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਪੂਰੀ ਤਰ੍ਹਾਂ ਘੋਖ ਪੜਤਾਲ ਤੋਂ ਬਾਅਦ ਹੀ ਸਵੀਕਾਰ ਕਰਨਾ, ਅੱਖਾਂ ਬੰਦ ਕਰਕੇ ਨਾ ਮੰਨਣਾ।
ਗੋਆਰ ਬੋਲੀ ਵਿਚ ਹੀ ਉਨ੍ਹਾਂ ਨੇ ਕਿਹਾ ਸੀ ਕਿ:
"ਈ ਸਤਯੁਗ ਛਾ, ਏਰੇ ਬਾਦ ਕਲਯੁਗ ਅਈਆ, ਕਲਯੁਗੇ ਮਈਂ ਕਲੋਲ ਚਾਲੀਏਂ, ਮਾਏਂ ਨੇ ਬੇਟਾ ਭਾਰੀ ਪੜੀਆ, ਰੁਪਈਆ ਕਟੋਰੋ ਪਾਣੀ ਵਿਕ ਜਈਆ, ਰਪਈਆ ਰੇ ਤੇਰਾਂ ਚਨਾ ਵਿਕੀਐਂ।''
"ਰੰਡੀਰੋ ਰਾਜ ਅਈਆ, ਸੋਨੇ ਰੇ ਸੀਂਗ ਗਊਐਂ ਵਿਕ ਜਈਐਂ। ਗਊ ਧਨੇ ਨੇ ਚਾਰੋ ਕੋਈ ਨਈਂ ਮਿਲੇ ਰੋ। ਹੱਡੀਓਂ ਰੋ ਢੇਰ ਪੜ ਜਈਆ। ਰਪਈਆ ਲੇ ਕੇ ਗਲੀ ਗਲੀ ਫਿਰੀਐਂ, ਅੰਨ ਕੋਣੀ ਮਿਲੇ ਰੋ।''
"ਵਣ ਵਣੇ ਰੇ ਦੁਖ ਅਈਏਂ, ਘਰ ਘਰ ਡਾਕਟਰ ਅਈਏਂ। ਡਾਕਟਰ ਦੁਖੇ ਰੇ ਪਰਖ ਕਰੀਆ, ਉਨੇ ਦੇਖ ਲਾਭ ਕੋਣੀ, ਬੋਲਤੇ ਬੋਲਤੇ ਮਨਖ ਖਤਮ ਹੋ ਜਈਆ।''
"ਘਰੈਂ ਘਰੈਂ ਭਗਤ ਹੋਈਏਂ। ਗਲੀ ਗਲੀ ਨਗਾਰਾ ਵਾਜ ਜਈਆ। ਘਰੈਂ ਘਰੈਂ ਨਾਇਕ ਹੋਈਏਂ। ਘਰੈਂ ਘਰੈਂ ਕਾਲ ਘੁਸ ਜਈਆ। ਭਾਈ ਭਾਈ ਰੋ ਪਟ ਕੋਣੀ, ਬਾਪ ਬੇਟਾ ਰੋ ਪਟ ਕੋਣੀ। ਸਾਸੂ ਬੋੜੀ ਰੋ ਪਟ ਕੋਣੀ। ਘਰੈਂ ਘਰੈਂ ਮਈਂ ਕਲੋਲ ਚਾਲੀਏਂ।''
"ਪਾਪੀ ਰੇ ਚਾਲੀਆ, ਪਾਪੀ ਰੇ ਘਰੈਂ ਰੁਪਈਆ ਮਿਲੀਆ।''
"ਲਾਂਬੇ ਤਾਂਡੇ ਰੇ ਮੁਲਕੇ ਨੇ ਗੋਆਰ ਜਈਏਂ।''
"ਅੱਬੇ ਕੌਣ ਤਾਰੀਆ, ਸੇਵਾ ਭਾਇਆ ਰੋ ਅਵਤਾਰ ਅਈਆ, ਗੋਆਰ ਬੰਦਾਓਂ ਨੇ ਤਾਰੀਆ-ਤਾਰੀਆ।''

ਉਪਰ ਜਿਹੜੀਆਂ ਗੱਲਾਂ ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਦੇ ਰੂਪ ਵਿਚ ਗੋਆਰ ਬੋਲੀ ਵਿਚ ਆਪਣੇ ਭਗਤਾਂ ਅਤੇ ਸੇਵਕਾਂ ਨੂੰ ਆਪਣੇ ਜਿਊਂਦੇ ਜੀਅ ਕਹੀਆਂ ਸਨ, ਅੱਜ ਦੇ ਸਮੇਂ ਉਹ ਸਭ ਗੱਲਾਂ ਇਕ ਸੌ ਪ੍ਰਤੀਸ਼ਤ ਸੱਚ ਸਾਬਤ ਹੋਈਆਂ ਹਨ।
ਉਨ੍ਹਾਂ ਦੀ ਕੇਵਲ ਇਕ ਭਵਿੱਖਬਾਣੀ ਜਿਹੜੀ ਅਜੇ ਪੂਰੀ ਹੋਣੀ ਹੈ, ਉਹ ਹੈ ਕਿ "ਮੈਂ ਪੰਜਾਬ ਵਿਚ ਜਨਮ ਲਵਾਂਗਾ। ਅਖਤਰ ਬਖਤਰ ਮੇਰਾ ਬਾਣਾ ਰਹੇਗਾ। ਦਿੱਲੀ-ਲਾਹੌਰ ਤੋਂ ਦਲ ਆਏਗਾ। ਸਿਰ ਉਪਰ ਘੁੰਗਰੀਆ ਟੋਪ ਰਹੇਗਾ। ਸਫੈਦ ਘੋੜੇ ਉਤੇ ਸਵਾਰ ਹੋਵਾਂਗਾ।
ਸੱਜੇ ਹੱਥ ਵੱਲ ਜੋ (ਸੱਚਾ ਬੰਦਾ) ਰਹੇਗਾ ਉਸ ਨੂੰ ਬਚਾ ਲਵਾਂਗਾ। ਖੱਬੇ ਹੱਥ ਵੱਲ ਜੋ ਵੀ (ਝੂਠਾ ਬੰਦਾ) ਹੋਵੇਗਾ, ਉਸਨੂੰ ਖਤਮ ਕਰ ਦਿਆਂਗਾ।''

ਸ੍ਰੀ ਗੁਰੂ ਸੇਵਾ ਲਾਲ ਜੀ ਮਹਾਰਾਜ ਸਮੁੱਚੀ ਮਨੁੱਖਤਾ ਦਾ ਭਲਾ ਮੰਗਣ ਵਾਲੇ ਸੰਤ ਸਨ। ਉਨ੍ਹਾਂ ਵੱਲੋਂ ਕੀਤੀ ਜਾਂਦੀ ਪ੍ਰਾਰਥਨਾ ਤੋਂ ਇਹ ਗੱਲ ਭਲੀ ਭਾਂਤੀ ਸਾਬਤ ਹੁੰਦੀ ਹੈ:
"ਗੋਰ ਕੋਰੇ ਨੇ ਸਾਈਂ ਵੇਸ, ਜੀਵ ਜੰਤੂ ਨੇ ਸਾਈਂ ਵੇਸ।
ਕੀੜੀ ਮੁੰਗੀ ਨੇ ਸਾਈਂ ਵੇਸ ਯਾੜੀ, ਜੀਵਨ ਜਨਗਾਣੀ ਨੇ
ਸਾਈਂ ਵੇਸ।
ਬਾਲ ਬੱਚਾ ਨੇ ਸਾਈਂ ਵੇਸ, ਵਾੜੀ ਨਗਰੀ ਨੇ ਸਾਈਂ ਵੇਸ ਯਾੜੀ।
ਯਾੜੀ ਸੱਤਿਆ ਕਾਮ ਫੱਤੇ ਕਰ, ਭਲੇ ਤਾਈਂ ਭੇਟ ਕਰਾ ਯਾੜੀ।
ਆਇਓ ਵਿਘਨ ਟਾਲ, ਯਾਦ ਕਰੇ ਪਰ ਆਗੈਂ ਆਜੋ ਯਾੜੀ।
ਕਚੇਰੀ ਰੇ ਪੰਚੇ ਨੇ ਕਾਢ, ਸਾਊਕਾਰੇ ਨੇ ਮੁੰਢਾਗ ਰਖਾੜ।
ਕਾਲੇ ਮਾਥੇ ਰੇ ਮਨੁਖ ਛਾਂ, ਪਗੇ ਪਗੇ ਪਰ ਚੂਕਾਂ ਛਾਂ।
ਭੂਲੋ ਚੂਕੋ ਮਾਫ ਕਰ ਯਾੜੀ।''

ਉਪਰੋਕਤ ਪ੍ਰਾਰਥਨਾ ਜੋ ਕਿ ਉਨ੍ਹਾਂ ਨੇ 'ਯਾੜੀ' ਯਾਨੀ ਮਾਤਾ ਅੱਗੇ ਅਰਦਾਸ ਦੇ ਰੂਪ ਵਿਚ ਕੀਤੀ ਹੈ, ਵਿਚ ਗੋਆਰਾਂ ਅਤੇ ਕੌਰਾਂ, ਪੂਰੀ ਲੋਕਾਈ, ਜੀਵ ਜੰਤੂਆਂ, ਬਾਲ-ਬੱਚਿਆਂ, ਵਾੜੀ ਨਗਰੀ ਉਤੇ ਮਿਹਰ ਕਰਨ ਦੀ ਮੰਗ ਕੀਤੀ ਹੈ। ਸ੍ਰੀ ਗੁਰੂ ਸੇਵਾਲਾਲ ਜੀ ਨੇ ਸੱਚਾ ਕੰਮ ਫਤਿਹ ਕਰਨ ਅਤੇ ਭਲੇ ਬੰਦੇ ਨਾਲ ਮਿਲਵਾਉਣ ਦੀ ਅਰਦਾਸ ਮਾਤਾ ਅੱਗੇ ਕੀਤੀ ਹੈ। ਅੰਤ ਵਿਚ ਸੇਵਾਲਾਲ ਜੀ ਨੇ ਸਾਰੀਆਂ ਗਲਤੀਆਂ ਮਾਫ ਕਰਨ ਦੀ ਅਰਦਾਸ ਮਾਤਾ ਅੱਗੇ ਕੀਤੀ ਹੈ।

ਸਤਗੁਰੂ ਸੇਵਾਲਾਲ ਜੀ ਮਹਾਰਾਜ ਜੀ ਦਾ ਜਨਮ ਦਿਵਸ 15 ਫ਼ਰਵਰੀ ਨੂੰ ਹੈ। ਆਂਧਰਾ, ਤੇਲੰਗਾਨਾ, ਕਰਨਾਟਕ, ਮਹਾਰਾਸ਼ਟਰ, ਗੋਆ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ ਗੋਆਰ ਭਾਈਚਾਰਾ ਸਤਗੁਰੂ ਸੇਵਾਲਾਲ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਉਂਦਾ ਹੈ। ਪੋਹਰਾਦੇਵੀ ਅਤੇ ਸੇਵਾਗੜ ਵਿਖੇ ਤਾਂ 10-10 ਲੱਖ ਲੋਕ ਸ੍ਰੀ ਗੁਰੂ ਸੇਵਾਲਾਲ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਲਈ ਪੁੱਜਦੇ ਹਨ। ਕੌਮੀ ਪੱਧਰ ਉੱਤੇ ਗੋਆਰ ਸਮਾਜ ਵਿੱਚ ਏਕਤਾ ਦਾ ਪਰਦਰਸ਼ਨ ਕਰਨ ਲਈ ਅਤੇ ਰਾਸ਼ਟਰੀ ਪਛਾਣ ਸਥਾਪਤ ਕਰਨ ਲਈ ਸਤਗੁਰੂ ਸੇਵਾਲਾਲ ਜੀ ਮਹਾਰਾਜ, ਬਾਬਾ ਲੱਖੀ ਸ਼ਾਹ ਵਣਜਾਰਾ ਅਤੇ ਸ੍ਰੀ  ਵਸੰਤ ਰਾਓ ਨਾਇਕ (ਸਾਬਕਾ ਮੁੱਖ ਮੰਤਰੀ ਮਹਾਰਾਸ਼ਟਰ) ਜੀ ਦੇ ਜਨਮ ਦਿਵਸ ਗੋਆਰ ਸਮਾਜ ਵੱਲੋਂ ਮਨਾਏ ਜਾਂਦੇ ਹਨ। ਆਪਣੇ ਸਮਾਜ ਦੀਆਂ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਜਨਮ ਦਿਵਸ ਮਨਾਉਣਾ ਸਮਾਜਿਕ ਚੇਤਨਾ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। 15 ਫ਼ਰਵਰੀ ਵਾਲੇ ਦਿਨ ਪ੍ਰਸਾਦ ਦਾ ਭੋਗ ਸਤਗੁਰੂ ਸੇਵਾਲਾਲ ਜੀ ਮਹਾਰਾਜ ਨੂੰ ਲਗਵਾ ਕੇ ਆਪਣੇ ਪਰਿਵਾਰ ਵਿੱਚ ਅਤੇ ਆਂਢ-ਗੁਆਂਢ ਵਿੱਚ ਪ੍ਰਸਾਦ ਵੰਡਣ ਦੀ ਰੀਤ ਹੈ।
ਸੰਪਰਕ ਈ-ਮੇਲ: kamaldharamsot@gmail.com
Updated on February 26,2017--------------------------------------------------

  Top